ਦੂਜੀਆਂ ਭਾਸ਼ਾਵਾਂ ਵਿੱਚ ਸਮੱਗਰੀ

ਪੰਜਾਬੀ

ਹਾਈਵੇਜ ਡਿਪਾਰਟਮੈਂਟ (HyD) ਦੀ ਵੈੱਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ ਚੁਣੀ ਗਈ ਉਪਯੋਗੀ ਜਾਣਕਾਰੀ ਸ਼ਾਮਲ ਹੈI ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗ੍ਰੇਜੀ, ਪਰੰਪਰਾਗਤ ਚੀਨੀ ਜਾਂ ਸਰਲ ਚੀਨੀ ਵਿੱਚ ਵੇਖ ਸਕਦੇ ਹੋI

ਸੁਆਗਤ ਸੰਦੇਸ਼

ਹਾਂਗਕਾਂਗ ਵਿੱਚ ਬਹੁਤ ਜਿਆਦਾ ਆਪਸ ਵਿੱਚ ਜੁੜਿਆ ਅਤੇ ਪਹੁੰਚਯੋਗ ਸੜਕ ਅਤੇ ਰੇਲ ਨੈਟਵਰਕ ਹੈ ਜੋ ਜਨਤਾ ਨੂੰ ਕਨੈਕਟਿਵਿਟੀ ਪ੍ਰਦਾਨ ਕਰਦਾ ਹੈ, ਆਰਥਿਕ ਵਿਕਾਸ ਦਾ ਸਮਰਥਨ ਕਰਦਾ ਹੈ, ਅਤੇ ਸਮਾਜਿਕ ਗਤੀਵਿਧੀਆਂ ਦੀ ਸਹੂਲਤ ਨੂੰ ਵਧਾਉਂਦਾ ਹੈI

ਹਾਈਵੇਜ਼ ਵਿਭਾਗ ਹਾਂਗਕਾਂਗ ਦੇ ਜਨਤਕ ਸੜਕ ਨੈਟਵਰਕ ਦੇ ਨਿਰੰਤਰ ਸੁਧਾਰ ਲਈ ਜ਼ਿੰਮੇਵਾਰ ਹੈ, ਜੋ ਜਨਤਕ ਆਵਾਜਾਹੀ ਦੀ ਮੰਗ ਅਤੇ ਸ਼ਹਿਰ ਦੇ ਵਿਕਾਸ ਨੂੰ ਪੂਰਾ ਕਰਨ ਲਈ ਸੜਕ ਪ੍ਰੋਜੇਕਟਾਂ ਦੀ ਯੋਜਨਾ, ਡਿਜ਼ਾਈਨ ਅਤੇ ਪ੍ਰਬੰਧਨ ਦਾ ਕੰਮ ਕਰਦਾ ਹੈI ਅਸੀਂ ਜਨਤਕ ਸੜਕਾਂ ਦੀਆਂ ਸਹੂਲਤਾਂ ਦਾ ਮੁਆਇਨਾ, ਮੁਰਮੰਤ ਅਤੇ ਸਾਂਭ-ਸੰਭਾਲ ਦਾ ਕੰਮ ਕਰਦੇ ਹਾਂ ਤਾਂ ਜੋ ਇਹ ਯਕੀਨੀ ਹੋ ਸੱਕੇ ਕਿ ਉਹ ਸੁਰੱਖਿਅਤ ਅਤੇ ਕੰਮ ਕਰਨ ਯੋਗ ਸਥਿਤੀ ਵਿੱਚ ਹਨI ਇਸ ਤੋਂ ਇਲਾਵਾ, ਰੇਲਵੇ ਦੀ ਬੁਨਿਆਦ ਦੇ ਰੂਪ ਵਿੱਚ ਇੱਕ ਜਨਤਕ ਆਵਾਜਾਹੀ-ਅਧਾਰਿਤ ਪ੍ਰਣਾਲੀ ਨੂੰ ਵਿਕਸਿਤ ਕਰਨ ਦੀ ਨੀਤੀ ਦੇ ਤਹਿਤ, ਅਸੀਂ ਹਾਂਗਕਾਂਗ ਦੀ ਰੇਲਵੇ ਵਿਕਾਸ ਰਣਨੀਤੀ ਦੀ ਸਮੀਖਿਆ ਕਰਨ ਅਤੇ ਨਵੇਂ ਰੇਲਵੇ ਪ੍ਰੋਜੇਕਟਾਂ ਦੇ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਜਿੰਮੇਵਾਰ ਹਾਂI

ਵੱਖ-ਵੱਖ ਟਰਾਂਸਪੋਰਟ ਬੁਨਿਆਦੀ ਢਾਂਚੇ ਦੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਅੱਗੇ ਵਧਣ ਦੇ ਦੌਰਾਨ, ਹਾਈਵੇਜ ਡਿਪਾਰਟਮੈਂਟ ਕਮਿਉਨਿਟੀ ਦੇ ਜੀਵਨ ਪੱਧਰ ਨੂੰ ਬਿਹਤਰ ਬਨਾਉਣ ਦੇ ਲਈ ਵੀ ਵਚਨਬੱਧ ਹੈI ਸੜਕ ਪ੍ਰੋਜੇਕਟਾਂ ਦੀ ਯੋਜਨਾ ਬਣਾਉਂਦੇ ਸਮੇਂ, ਅਸੀਂ ਕਮਿਉਨਿਟੀ ਦੇ ਦ੍ਰਿਸ਼ ਨੂੰ ਸੁੰਦਰ ਬਨਾਉਣ ਦੇ ਲਈ ਹੋਰ ਹਰਿਆਲੀ ਤੱਤਾਂ ਨੂੰ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂI ਪੈਦਲ ਚੱਲਣ ਦੇ ਮਾਹੌਲ ਨੂੰ ਬਿਹਤਰ ਬਨਾਉਣ ਦੇ ਲਈ ਅਸੀਂ ਪੈਦਲ ਚੱਲਣ ਵਾਲੇ ਰਸਤਿਆਂ ਤੇ ਲਿਫਟਾਂ, ਐਸਕੇਲੇਟਰ ਲਿੰਕਸ ਅਤੇ ਕਵਰ ਨੂੰ ਵੀ ਜੋੜਦੇ ਹਾਂ; ਟ੍ਰੈਫਿਕ ਸ਼ੋਰ ਦੀ ਪਰੇਸ਼ਾਨੀ ਨੂੰ ਘਟਾਉਣ ਲਈ ਸੜਕਾਂ ਲਈ ਸ਼ੋਰ ਰੁਕਾਵਟਾਂ ਦਾ ਨਿਰਮਾਣ ਕਰਦੇ ਹਾਂ ਅਤੇ ਘੱਟ ਸ਼ੋਰ ਵਾਲੀ ਸੜਕ ਦੀ ਸਰਫੇਸਿੰਗ ਸਮੱਗਰੀ ਵਿਕਸਿਤ ਕਰਦੇ ਹਾਂI  

ਭਵਿੱਖ ਵਿੱਚ, ਹਾਈਵੇ ਵਿਭਾਗ ਪੇਸ਼ੇਵਰਤਾ ਦੀ ਭਾਵਨਾ ਨਾਲ ਟਿਕਾਉ ਵਿਕਾਸ ਦੇ ਸਿਧਾਂਤਾ ਨੂੰ ਕਾਇਮ ਰੱਖਦੇ ਹੋਏ, ਕੁਸ਼ਲਤਾ ਨੂੰ ਵਧਾਉਣ ਅਤੇ ਜਨਤਾ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬੁੱਧੀਮਾਨ ਆਟੋਮੇਸ਼ਨ ਅਤੇ ਨਵੀਨ ਟੈਕਨਾਲੋਜੀ ਨੂੰ ਸਰਗਰਮੀ ਨਾਲ ਲਾਗੂ ਕਰਨ ਵਾਲੇ ਸਾਡੇ ਉਦਯੋਗਿਕ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾI  

ਇਹ ਵੈੱਬਸਾਈਟ ਹਾਈਵੇਜ ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਅਤੇ ਜਾਣਕਾਰੀ ਨੂੰ ਦਰਸਾਉਂਦੀ ਹੈI ਕਿਰਪਾ ਕਰਕੇ ਸਾਡੇ ਕੰਮ ਨੂੰ ਬਿਹਤਰ ਬਨਾਉਣ ਲਈ ਸਾਡੀ ਹੌਟਲਾਈਨ (2926 4111) ਜਾਂ ਈਮੇਲ (enquiry@hyd.gov.hk) ਰਾਹੀੰ ਸਾਨੂੰ ਆਪਣੇ ਸੁਝਾਵ ਅਤੇ ਵਿਚਾਰ ਭੇਜਣ ਤੋਂ ਸੰਕੋਚ ਨਾ ਕਰੋI  

ਮੁੱਖ ਕਾਰੋਬਾਰ

ਹਾਈਵੇਜ ਡਿਪਾਰਟਮੈਂਟ ਦਾ ਮੁੱਖ ਕਾਰੋਬਾਰ ਹੇਠ ਲਿਖੇ ਅਨੁਸਾਰ ਹੈ: